98770-27772, 98770-27773
Request a Info

Facilities/Infrastructure

ਲਾਇਬਰੇਰੀ

ਕਾਲਜ ਦੀ ਆਪਣੀ ਇੱਕ ਵਿਸ਼ਾਲ ਅਤੇ ਹਾਈ-ਟੈਕ ਲਾਇਬਰੇਰੀ ਹੈ । ਜਿੱਥੇ ਲਗਭਗ 10000 ਤੋਂ ਵੱਧ ਰੈਫ਼ਰੈਂਸ ਪੁਸਤਕਾਂ, ਰਾਸ਼ਟਰੀ ਤੇ ਅੰਤਰ- ਰਾਸ਼ਟਰੀ ਮਸਲਿਆਂ ਨਾਲ ਸੰਬੰਧਿਤ ਰਸਾਲੇ,ਮੈਗਜ਼ੀਨ ਅਤੇ ਅਖ਼ਬਾਰ ਉਪਲੱਬਧ ਹਨ। ਲਾਇਬਰੇਰੀ ਵਿਖੇ ਖੁੱਲ੍ਹਾ ਰੀਡਿੰਗ-ਹਾਲ,ਮੈਗਜ਼ੀਨ ਸੈਕਸ਼ਨ ਅਤੇ ਰੈਫ਼ਰੈਂਸ ਸੈਕਸ਼ਨ ਹਨ । ਵਿਹਲੇ ਸਮੇਂ ਵਿੱਚ ਵਿਦਿਆਰਥੀ ਇੱਥੇ ਬੈਠ ਕੇ ਕਿਤਾਬਾਂ ਪੜ੍ਹ ਅਤੇ ਕਢਵਾ ਸਕਦੇ ਹਨ । ਲਾਇਬਰੇਰੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪੜ੍ਹਨ ਲਈ ਆਨ-ਲਾਈਨ ਜਰਨਲ ਦੀ ਵਿਵਸਥਾ ਕੀਤੀ ਹੈ ।

ICT ਲੈਬ

ਅੱਜ ਦੇ ਸਮੇਂ ਦੀ ਤਕਨੀਕੀ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਕਾਲਜ ਕੈਂਪਸ ਵਿੱਚ ਵਿਦਿਆਰਥੀਆਂ ਦੇ ਪ੍ਰੈਕਟੀਕਲ ਤਜ਼ਰਬੇ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਕੰਪਿਊਟਰ ਲੈਬ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । ਜਿੱਥੇ ਤਜ਼ਰਬੇਕਾਰ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਸੰਬੰਧੀ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ । ਦੋਵੇਂ ਲੈਬ ਅੰਦਰ ਵਾਈ-ਫਾਈ ਇੰਟਰਨੈੱਟ ਅਤੇ ਨੈਟਵਰਕਿੰਗ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ ।

ਬੱਸ ਸੁਵਿਧਾ

ਕਾਲਜ ਦੇ ਆਲੇ-ਦਆਲੇ ਦੇ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਲਿਆਉਣ ਲਈ ਬੱਸਾਂ ਦਾ ਖ਼ਾਸ ਪ੍ਰਬੰਧ ਹੈ । ਕਾਲਜ ਕੋਲ ਆਪਣੀਆਂ ਬੱਸਾਂ ਹਨ ਅਤੇ ਜ਼ਰੂਰਤ ਪੈਣ ਤੇ ਦੂਰ-ਦੁਰਾਡੇ ਦੇ ਬੱਚਿਆਂ ਨੂੰ ਘਰੋਂ ਆਉਣ-ਜਾਣ ਲਈ ਕਾਲਜ ਵੱਲੋਂ ਹੋਰ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਜਾ ਸਕਦਾ ਹੈ ।

ਪੰਜਾਬੀ ਸਾਹਿਤ ਸਭਾ

ਬੱਚਿਆ ਵਿੱਚ ਸਾਹਿਤ ਦੇ ਪ੍ਰਤੀ ਰੁਚੀ ਵਧਾਉਣ ਲਈ ਕਾਲਜ ਵੱਲੋਂ ਪੰਜਾਬੀ ਸਾਹਿਤ ਸਭਾ ਸਥਾਪਿਤ ਕੀਤੀ ਗਈ ਹੈ। ਇਸ ਸਾਹਿਤ ਸਭਾ ਵਿੱਚ ਬੱਚਿਆਂ ਦੇ ਕਵਿਤਾ ਗਾਇਨ,ਭਾਸ਼ਣ,ਲੋਕ-ਗੀਤ ਆਦਿ ਦੇ ਮੁਕਾਬਲੇ ਕਰਵਾਏ ਜਾਂਦੇ ਹਨ ।

ਵਜ਼ੀਫ਼ੇ

ਕਾਲਜ ਵੱਲੋਂ ਭਾਰਤ ਸਰਕਾਰ ਅਤੇ ਯੂਨੀਵਰਸੀਟੀ ਵੱਲੋਂ ਦਿੱਤੇ ਜਾਂਣ ਵਾਲੇ ਹਰ ਪ੍ਰਕਾਰ ਦੇ ਵਜ਼ੀਫ਼ੇ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ ਤਿਆਰ ਕਰਨ ਵਿੱਚ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ ।

ਹੋਸਟਲ ਸੁਵਿਧਾ

ਦੂਰ ਦੁਰਾਡੇ ਤੋਂ ਕਾਲਜ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਹੋਸਟਲ ਦੀ ਉਚਿਤ ਵਿਵਸਥਾ ਹੈ। ਹੋਸਟਲ ਵਿੱਚ 24 ਘੰਟੇ ਬਿਜਲੀ ਲਈ ਜਰਨੇਟਰ ਦਾ ਪ੍ਰਬੰਧ ਹੈ।

ਵਿੱਦਿਅਕ ਵਿਕਾਸ ਅਤੇ ਮਨਪ੍ਰਚਾਵੇ ਲਈ ਯਾਤਰਾਵਾਂ

ਕਾਲਜ ਵੱਲੋਂ ਵੱਖ-ਵੱਖ ਸਮੇਂ ਵਿਦਿਆਰਥੀਆਂ ਦੀਆਂ ਲੰਮੀਆ ਅਤੇ ਛੋਟੀਆਂ ਯਾਤਰਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ,ਤਾਂ ਜੋ ਉਹ ਵਿੱਦਿਅਕ ਗਿਆਨ ਵਿੱਚ ਵਾਧਾ ਕਰ ਸਕਣ, ਇਤਿਹਾਸਕ, ਕਲਾਤਮਕ ਅਤੇ ਗਿਆਨ ਵਰਧਕ ਸਥਾਨਾਂ ਨੂੰ ਦੇਖਕੇ ਆਨੰਦ ਮਾਣ ਸਕਣ ਅਤੇ ਵਿੱਦਿਅਕ ਤਜ਼ਰਬਿਆਂ ਵਿੱਚ ਵਾਧਾ ਕਰ ਸਕਣ ।

ਯੂਥ ਕਲੱਬ

ਕਾਲਜ ਵਿੱਚ ਪੰਜਾਬ ਯੁਵਕ ਸੇਵਾਵਾਂ ਵਿਭਾਗ ਵੱਲੋਂ ਪ੍ਰਵਾਨਿਤ ਇੱਕ ਯੂਥ ਕਲੱਬ ਸਥਾਪਿਤ ਕੀਤਾ ਗਿਆ ਹੈ । ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਯੁਵਕ ਮੇਲੇ, ਹਾਈਕਿੰਗ ਟਰੈਕਿੰਗ ਅਤੇ ਅੰਤਰ ਰਾਜ ਟੂਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਕਲੱਬ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਵਿੱਚ ਹਿੰਮਤ, ਸਾਹਸ, ਸਹਿਯੋਗ ਅਤੇ ਲੋਕ-ਭਲਾਈ ਦੀ ਰੁਚੀ ਪੈਦਾ ਕਰਨਾ ਹੈ । ਵਿਦਿਆਰਥੀਆਂ ਦੀ ਪ੍ਰਤਿਭਾ ਖੋਜਣ ਅਤੇ ਉਸਦੀ ਉਸਾਰੀ ਦੇ ਮੌਕੇ ਪ੍ਰਦਾਨ ਕਰਨਾ ਹੈ । ਸਾਹਿਤਿਕ ਅਤੇ ਸਭਿਆਚਾਰਕ ਰੁਚੀਆਂ ਨੂੰ ਉਜਾਗਰ ਕਰਨਾ ਵੀ ਇਸਦਾ ਇੱਕ ਮੰਤਵ ਹੈ । ਉਪਰੋਕਤ ਰੁਚੀਆਂ ਵਾਲਾ ਕੋਈ ਵੀ ਵਿਦਿਆਰਥੀ ਇਸਦਾ ਮੈਂਬਰ ਬਣ ਸਕਦਾ ਹੈ

ਕੌਮੀ ਸੇਵਾ ਯੋਜਨਾ

ਕਾਲਜ ਵਿਖੇ ਕੌਮੀ ਸੇਵਾ ਯੋਜਨਾ ਯੂਨਿਟ ਸਥਾਪਿਤ ਕੀਤਾ ਹੋਇਆ ਹੈ ਜਿਸਦੇ ਵਿੱਚ ਵਿਦਿਆਰਥੀ ਹਰ ਸਾਲ ਕਾਰਜਸ਼ੀਲ ਰਹਿਣਗੇ । ਸਮੇਂ ਅਨੁਸਾਰ ਇੱਕ ਰੋਜ਼ਾ ਕੈਂਪ, ਦਸ ਰੋਜ਼ਾ ਕੈਂਪ ਅਤੇ ਖੂਨਦਾਨ ਕੈਂਪ ਅਤੇ ਸਿਹਤ ਸਿੱਖਿਆ ਤੇ ਵਿਸਥਾਰ ਭਾਸ਼ਣ ਕਰਵਾਏ ਜਾਂਦੇ ਹਨ ।

ਇਨਾਮ ਵੰਡ ਸਮਾਰੋਹ

ਕਾਲਜ ਵਿੱਚ ਹਰ ਸਾਲ ਇੱਕ ਇਨਾਮ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ । ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ ।

  • ਯੂਨੀਵਰਸੀਟੀ ਇਮਤਿਹਾਨ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤਾ ਜਾਵੇਗਾ ।
  • ਯੂਨੀਵਰਸੀਟੀ ਇਮਤਿਹਾਨਾਂ ਵਿੱਚੋਂ ਹਰੇਕ ਵਿਸ਼ੇ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਵੇਗਾ ।
  • ਘਰੇਲੂ ਪ੍ਰੀਖਿਆਵਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਕਾਲਜ ਵੱਲੋਂ ਇਨਾਮ ਦਿੱਤਾ ਜਾਵੇਗਾ ।

ਸਭਿਆਚਾਰਕ ਇਨਾਮ

ਯੁਵਕ ਭਲਾਈ ਮੇਲੇ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਦੇ ਹਨ । ਕਿਸੇ ਵੀ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਲਈ ਇਨਾਮ ਦਿੱਤਾ ਜਾਵੇਗਾ

ਵੂਮੈਨ ਸੁਰੱਖਿਆ ਸੈੱਲ

ਯੂ.ਜੀ.ਸੀ.ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਦੇਸ਼ਾਂ ਅਨੁਸਾਰ ਵੂਮੈਨ ਸੁਰੱਖਿਆ ਸੈੱਲ ਸਥਾਪਿਤ ਕੀਤਾ ਗਿਆ ਹੈ। ਇਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ, ਜੋ ਕਿ ਲੜਕੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਦੀ ਹੈ।