ਸਾਡਾ ਉਦੇਸ਼ ਵਿਦਿਆਰਥੀਆਂ ਦੀ ਬੁੱਧੀ ਨੂੰ ਸਿਆਣਪ ਵਿੱਚ ਬਦਲਣਾ ਹੈ ਤਾਂ ਕਿ ਮਨੁੱਖੀ ਸਮਾਜ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਂਦੀ ਜਾ ਸਕੇ ।
ਮੌਜੂਦਾ ਢਾਂਚੇ ਦੇ ਅਧਿਆਪਨ ਸਿਧਾਤਾਂ ਵਿੱਚ ਸੁਧਾਰ ਲਿਆਉਣਾ ।
ਐਨ.ਐੱਸ.ਐੱਸ. ਅਤੇ ਹੋਰ ਗਤੀਵਿਧੀਆਂ ਦੁਆਰਾ ਰਾਸ਼ਟਰੀ ਭਾਈਚਾਰੇ ਅਤੇ ਮਿੱਤਰਤਾ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨਾ ।
ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਿੱਖਿਆ ਦਾ ਪ੍ਰਚਾਰ ਕਰਨਾ ।
ਸਿੱਖਿਆ ਦੇ ਵੱਖ-ਵੱਖ ਖੇਤਰਾਂ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਦੇ ਪਰੰਪਰਾਗਤ ਸੰਬੰਧਾ ਨੂੰ ਉਤਸ਼ਾਹ ਦੇਣਾ
ਭਾਰਤ ਦੇ ਆਤਮਿਕ ਗਿਆਨ, ਬੁੱਧੀ ਅਤੇ ਅਣਥੱਕ ਸਿਰਜਣਸ਼ੀਲਤਾ ਨੂੰ ਦਿਖਾਉਣ ਲਈ ਸਿੱਖਿਆ ਦੇ ਖੇਤਰ ਵਿੱਚ ਖੋਜਾਂ ਨੂੰ ਉਤਸ਼ਾਹਿਤ ਕਰਨਾ ।
ਸਿੱਖਿਆ ਦੇ ਖੇਤਰ ਵਿੱਚ ਤਾਲੀਮੀ ਅਧਿਐਨ ਅਤੇ ਵਿਸ਼ਾ-ਵਸਤੂ ਵਿੱਚ ਆਉਣ ਵਾਲੀਆਂ ਨਵੀਆਂ ਧਾਰਨਾਵਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ।
ਸਿੱਖਿਆ ਖੇਡਾਂ ਅਤੇ ਪਾਠ-ਸਹਾਇਕ ਕਿਰਿਆਵਾਂ ਦੁਆਰਾ ਬੱਚਿਆਂ ਦੇ ਸਿੱਖਿਅਕ ਅਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਸਹੂਲਤਾਂ ਪ੍ਰਦਾਨ ਕਰਨਾ ।
ਪ੍ਰਯੋਗਾਤਮਕ ਪਹੁੰਚ, ਨਵੀਨਤਮ ਢੰਗਾਂ ਅਤੇ ਵਿਦਵਤਾਪੂਰਨ ਵਿਸ਼ਾ-ਵਸਤੂ ਤੇ ਆਧਾਰਿਤ ਪਾਠਕ੍ਰਮ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਦੇ ਸੰਚਾਰ ਕੌਸ਼ਲ ਨੂੰ ਵਿਕਸਿਤ ਕਰਨਾ ਤਾਂ ਕਿ ਉਹ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਆਤਮ-ਵਿਸ਼ਵਾਸ ਨਾਲ ਵਿਅਕਤ ਕਰ ਸਕਣ ।