ਬਾਬਾ ਮੋਨੀ ਜੀ ਗੁਰੱਪ ਆਫ਼ ਇੰਸੀਟੀਚਿਊਸ਼ਨਜ਼ ਦੀ ਸਥਾਪਨਾ 2007 ਵਿੱਚ ਸ੍ਰੀ ਹਰਮੰਦਰ ਸਿੰਘ ਐਜੂਕੇਸ਼ਨ ਸੁਸਇਟੀ (ਰਜਿ :) ਬਠਿੰਡਾ ਵੱਲੋਂ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਫੈਲਾਉਣ ਦੇ ਮਨਸ਼ੇ ਨਾਲ ਕੀਤੀ ਗਈ , ਜੋ ਵਿੱਦਿਅਕ ਪੱਖ ਤੋਂ ਪੱਛੜੇ ਇਸ ਇਲਾਕੇ ਲਈ ਵਰਦਾਨ ਸਾਬਿਤ ਹੋਈ ਹੈ । ਅੱਜ ਇਹ ਸੰਸਥਾ ਇਲਾਕੇ ਦੀ ਹਰਮਨ ਪਿਆਰੀ ਵਿੱਦਿਅਕ ਸੰਸਥਾ ਹੈ , ਜਿੱਥੇ ਵਿੱਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਉਸਾਰਨ ਦੇ ਉਦੇਸ਼ ਨਾਲ ਸੰਸਥਾ ਵੱਲੋਂ ਅਕਾਦਮਿਕ ਸਹੂਲਤਾਂ ਦੇ ਨਾਲ ਸਾਹਿਤਕ, ਸੱਭਿਆਚਾਰਕ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ । ਪਿਛਲੇ ਸਾਲਾਂ ਵਿੱਚ ਪ੍ਰਾਪਤ ਹੋਏ ਸ਼ਾਨਦਾਨ ਨਤੀਜੇ ਅਧਿਆਪਕਾਂ,ਵਿਦਿਆਰਥੀਆਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਅਤੇ ਸਹਿਯੋਗ ਦਾ ਹੀ ਸਿੱਟਾ ਹਨ ।
ਇਸ ਸਮੇਂ ਸੰਸਥਾ ਵਿੱਚ +1,+2,(Arts, Science Group), B.A. ( All Subjects), B.C.A., P.G.D.C.A., M.Sc. (IT), M.Sc. (IT) LE, M.A (Punjabi) ਅਤੇ B.Ed. ਦੇ ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ । ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ । ਸੰਸਥਾ ਦਾ ਉਦੇਸ਼ ਜਿੱਥੇ ਵਿਸ਼ਵੀਕਰਨ ਦੇ ਦੌਰ ਵਿੱਚ ਕਿੱਤਾਮੱਖੀ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣਾ ਹੈ । ਉਥੇ ਇਸ ਦਾ ਮੁੱਢਲਾ ਉਦੇਸ਼ ਵਿਦਿਆਰਥੀਆਂ ਅੰਦਰ ਚੰਗੇਰੀ ਜੀਵਨ ਜਾਂਚ ਲਈ ਚੰਗੀਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਕੇ ਚੰਗੇ ਨਾਗਰਿਕ ਬਣਾਉਣਾ ਹੈ ਤਾਂ ਕਿ ਉਹ ਚੰਗੇਰੇ ਸਮਾਜ ਦਾ ਨਿਰਮਾਣ ਕਰ ਸਕਣ । ਅਸੀਂ ਆਪ ਸਭ ਤੋਂ ਸਹਿਯੋਗ ਦੀ ਉਮੀਦ ਨਾਲ ਸਮਾਜ ਅਤੇ ਰਾਸ਼ਟਰ ਪ੍ਰਤੀ ਆਪਣੇ ਇਹਨਾਂ ਯਤਨਾਂ ਨਾਲ ਅੱਗੇ ਵਧਣ ਲਈ ਵਚਨਬੱਧ ਹਾਂ ।